ਉਹ ਮਿਆਰ ਜਿਨ੍ਹਾਂ ਦੀ ਪਾਲਣਾ ਕਰਨ ਦੀ ਸਾਨੂੰ ਨਰਸਾਂ ਅਤੇ ਦਾਈਆਂ ਕੋਲੋਂ ਆਸ ਹੈ
ਮਿਆਰ ਕਿਹਡ਼ੇ ਹਨ, ਅਤੇ ਉਨ੍ਹਾਂ ਦਾ ਨਰਸਾਂ ਅਤੇ ਦਾਈਆਂ ਵੱਲੋਂ ਦੇਖਭਾਲ ਕੀਤੇ ਜਾ ਰਹੇ ਲੋਕਾਂ ਤੇ ਕੀ ਪ੍ਰਭਾਵ ਪੈਂਦਾ ਹੈ?
ਦੀ ਨਰਸਿੰਗ ਐਂਡ ਮਿਡਵਾਈਫਰੀ ਕੌਂਸਲ ਨਰਸਾਂ ਅਤੇ ਦਾਈਆਂ ਦੀ ਸਿੱਖਿਆ ਅਤੇ ਸਿੱਖਲਾਈ ਲਈ ਮਿਆਰ ਨਿਰਧਾਰਿਤ ਕਰਦੀ ਹੈ। ਅਸੀਂ ਨਰਸਾਂ ਅਤੇ ਦਾਈਆਂ ਦੇ ਵਰਤਾਉ ਅਤੇ ਵਿਵਹਾਰ ਦੇ ਵੀ ਮਿਆਰ ਨਿਰਧਾਰਿਤ ਕੀਤੇ ਹਨ। ਇਸਦਾ ਮਤਲਬ ਇਹ ਕਿ ਜਿਹਡ਼ੀਆਂ ਨਰਸਾਂ ਅਤੇ ਦਾਈਆਂ ਇਨ੍ਹਾਂ ਮਿਆਰਾਂ ਤੇ ਖਰੇ ਉਤਰਦੇ ਹਨ ਉਹ ਉਨ੍ਹਾਂ ਦੇ ਜੀਵਨ-ਪੰਧ ਵਿੱਚ ਨਿਸ਼ਚਿਤ ਰੂਪ ਵਿੱਚ ਲਗਾਤਾਰ ਉੱਤਮ ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਦੇ ਹਨ।
ਨਰਸਾਂ ਅਤੇ ਦਾਈਆਂ ਵਾਸਤੇ ਪਾਲਣਾ ਕਰਨ ਲਈ ਸਿੱਧਾਤਾਂ ਦਾ ਵਿਆਪਕ ਸਮੂੰਹ ਦੀ ਕੋਡ : ਸਟੈਂਡਰਡਸ ਆੱਫ ਕਨਡਕਟ, ਪਰਫਾੱਰਮੇਂਸ, ਐਂਡ ਏਥਿਕਸ ਫਾੱਰ ਨਰਸੇਸ ਐਂਡ ਮਿਡਵਾਇਫਸ (ਦੀ ਕੋਡ : ਨਰਸਾਂ ਅਤੇ ਦਾਈਆਂ ਲਈ ਵਰਤਾਉ, ਕਾਰਜਕੁਸ਼ਲਤਾ ਅਤੇ ਇਖਲਾਕੀ ਮਿਆਰ) ਵਿੱਚ ਦਿੱਤਾ ਗਿਆ ਹੈ।
ਅਸੀਂ ਹੇਠਾਂ ਦਿੱਤੇ ਖੇਤਰਾਂ ਲਈ ਮਿਆਰ ਨਿਰਧਾਰਿਤ ਕੀਤੇ ਹਨ :
· ਨਰਸ ਅਤੇ ਦਾਈ ਦੀ ਯੋਗਤਾ ਹਾਸਿਲ ਕਰਨ ਲਈ, ਨਰਸਾਂ ਅਤੇ ਦਾਈਆਂ ਦੀ ਸਿੱਖਿਆ
· ਨਰਸ ਅਤੇ ਦਾਈ ਦੇ ਜੀਵਨ-ਪੰਧ ਦੇ ਦੌਰਾਨ, ਨਰਸਾਂ ਅਤੇ ਦਾਈਆਂ ਦੀ ਸਿੱਖਿਆ
· ਦਵਾਈਆਂ ਦੇਣਾ, ਉਨ੍ਹਾ ਦੀ ਵੰਡ ਅਤੇ ਉਨ੍ਹਾਂ ਦਾ ਸੰਗ੍ਰਹਿਣ
· ਦਾਈਆਂ ਦੀ ਨਿਗਰਾਨੀ
· ਯੂਕੇ ਤੋਂ ਬਾਹਰ ਸਿੱਖਲਾਈ ਲਏ ਨਰਸਾਂ ਅਤੇ ਦਾਈਆਂ ਦਾ ਪੰਜੀਕਰਣ
· ਦਵਾਈਆਂ ਬਾਰੇ ਔਸ਼ਧ-ਨਿਰਦੇਸ਼ ਦੇਣ ਦੀ ਯੋਗਤਾ ਰੱਖਣ ਵਾਲੇ ਨਰਸਾਂ ਅਤੇ ਦਾਈਆਂ
ਕੋਈ ਵੀ ਨਰਸ ਜਾਂ ਦਾਈ ਜਿਹਡ਼ਾ ਕਿ ਤੁਹਾਡੀ ਦੇਖਭਾਲ ਕਰ ਰਿਹਾ ਹੈ ਉਸ ਨੂੰ ਇਨ੍ਹਾਂ ਮਿਆਰਾਂ ਤੇ ਜ਼ਰੂਰ ਖਰੇ ਉਤਰਨਾ ਚਾਹੀਦਾ ਹੈ ਅਤੇ ਰਜਿਸਟਰ ਵਿੱਚ ਦਰਜ਼ ਰਹਿਣ ਅਤੇ ਯੂਕੇ ਵਿੱਚ ਕੰਮ ਕਰਨ ਲਈ ਯੋਗ ਬਣੇ ਰਹਿਣ ਲਈ ਉਨ੍ਹਾਂ ਨੂੰ ਨੇਮ ਨਾਲ ਇਹ ਵਿਖਾਉਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਮਿਆਰਾ ਤੇ ਖਰੇ ਉਤਰ ਰਹੇ ਹਨ।
-
Created date :
-
12/04/2010
-
Modified date :
-
12/04/2010